ਕੇਵਲ ਦੋ ਧਾਗਿਆਂ ਦਾ ਪਵਿੱਤਰ ਤਿਉਹਾਰ ਨਹੀਂ, ਸਗੋਂ ਭੈਣ ਭਰਾ ਦੇ ਪਵਿੱਤਰ ਰਿਸ਼ਤੇ ਦਾ ਤਿਉਹਾਰ ਹੈ ਰੱਖੜੀ।

ਆਪ ਸਭ ਨੂੰ ਰੱਖੜੀ ਦੇ ਸ਼ੁਭ ਦਿਨ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ।

ਇਹ ਜਨਮਾਂ ਦੇ ਬੰਧਨ ਨੇ ਜੋ ਸਦਾ ਪਿਆਰੇ, ਪਿਆਰ ਵਿਚ ਭੈਣਾਂ ਜਾਵਣ ਵੀਰਾਂ ਤੋਂ ਵਾਰੇ।

ਰੱਖੜੀ ਦਾ ਤਿਓਹਾਰ ਹੈ ਸੋਹਣਾ, ਬੰਨ ਕੇ ਰੱਖੜੀ ਵੀਰੇ ਦੇ ਗੁੱਟ ਤੇ, ਦਿਲ ਨੂੰ ਦਿਲ ਦੇ ਨਾਲ ਪਰੋਣਾ।

ਨੇੜੇ ਜਾਂ ਦੂਰ, ਮੇਰੀਆਂ ਸ਼ੁਭ ਕਾਮਨਾਵਾਂ ਤੁਹਾਡੇ ਨਾਲ ਹਮੇਸ਼ਾ ਰਹਿਣਗੀਆਂ, ਰੱਖੜੀ ਮੁਬਾਰਕ ਮੇਰੀ ਪਿਆਰੀ ਭੈਣ।

ਜਦ ਵਿਚ ਪਰਦੇਸਾਂ ਰੱਖੜੀਓਂ ਸੁੰਨਾ ਗੁੱਟ ਹੋਵੇ, ਫਿਰ ਡਾਲਰਾਂ ਕੋਲੋਂ ਰੋਂਦਾ ਵੀਰ ਨਾ ਚੁੱਪ ਹੋਵੇ, ਜਦੋਂ ਮਾਰ ਉਡਾਰੀ ਦੂਰ ਜਾ ਡੇਰੇ ਲਾਉਂਦੀਆਂ ਨੇ, ਫਿਰ ਰੱਬ ਤੋਂ ਪਹਿਲਾ ਭੈਣਾਂ ਚੇਤੇ ਆਉਂਦੀਆਂ ਨੇ।

ਖੂਬਸੂਰਤ ਤੇਰਾ ਤੇ ਮੇਰਾ ਰਿਸ਼ਤਾ, ਜਿਸ ਦੇ ਉੱਤੇ ਖੁਸ਼ੀਆਂ ਦਾ ਪਹਿਰਾ ਹੈ। ਨਜ਼ਰ ਨਾ ਲੱਗੇ ਕਦੇ ਇਸ ਰਿਸ਼ਤੇ ਨੂੰ, ਕਿਉਂਕਿ ਦੁਨੀਆਂ ਵਿੱਚ ਸੱਭ ਤੋਂ ਵੱਧ ਪਿਆਰਾ ਮੇਰਾ ਭਾਈ ਆ।

ਰੱਖੜੀ ਆਈ ਭੈਣ ਬੰਨੇ ਪਿਆਰ ਵੀਰ ਕਲਾਈ।

ਰੱਖੜੀ ਦਾ ਤਿਉਹਾਰ ਹੈ, ਚਾਰੇ ਪਾਸੇ ਖੁਸ਼ੀਆਂ ਦੀ ਲਹਿਰ ਹੈ, ਬੰਨਿਆ ਇਕ ਧਾਗੇ ਵਿੱਚ, ਇਹ ਭਾਈ ਭੈਣ ਦਾ ਪਿਆਰ ਹੈ।

ਜੱਗ ਭਾਵੇਂ ਲੱਖ ਵੱਸਦਾ ਬਿਨਾ ਭੈਣਾਂ ਦੇ ਜਹਾਨ ਸੁੰਨਾ ਜਾਪੇ।

ਰੱਬਾ ਹੱਸਦੇ ਵਸਦੇ ਰੱਖੀਂ ਵੀਰਿਆਂ ਨੂੰ, ਕਿਸੇ ਦੀ ਨਜ਼ਰ ਨਾ ਲੱਗੇ ਕੀਮਤੀ ਹੀਰਿਆਂ ਨੂੰ।

ਜੁੱਗ ਜੁੱਗ ਜੀ ਵੀਰਾਂ, ਮੇਰੀ ਉਮਰ ਵੀ ਤੈਨੂੰ ਲੱਗ ਜਾਵੇ।

ਮੇਰਾ ਵੀਰ ਸਾਰੀ ਦੁਨੀਆਂ ਵਿੱਚੋਂ ਸੋਹਣਾ ਹੈ, ਬਾਬਾ ਨਾਨਕ ਸਦਾ ਖੁਸ਼ ਰੱਖੇ ਮੇਰੇ ਵੀਰ ਨੂੰ।

ਮੇਰੇ ਲਈ ਤਾਂ ਹੀਰਿਆਂ ਦੀ ਖਾਨ ਆ ਮੇਰਾ ਵੀਰ, ਜਿੰਨਾ ਮਰਜ਼ੀ ਲੜਦਾ ਰਵੇ ਪਰ ਮੇਰੀ ਜਾਨ ਆ ਮੇਰਾ ਵੀਰ।

ਕਿ ਹੋਇਆ ਵੀਰੇ ਜੇ ਤੂੰ ਸਾਡੇ ਤੋਂ ਦੂਰ ਹੈ, ਪਰ ਮੈਂ ਆਪਣਾ ਪਿਆਰ ਤੈਨੂੰ ਭੇਜ ਰਹੀ ਹਾਂ।

Go to:

Page 2

Categories

Here are all the Punjabi Status Categories:

Copyright 2025 Punjabi-Status. All Rights Reserved